1. ਮੁੱਖ ਪੰਨਾ
  2. ਸਿਹਤ
  3. ਜਨਤਕ ਸਿਹਤ

ਹੈਲਥ ਕੈਨੇਡਾ ਨੇ ਮਰਦਾਂ ਨਾਲ ਸੈਕਸ ਕਰਨ ਵਾਲੇ ਬੰਦਿਆਂ ਦੇ ਸ਼ੁਕਰਾਣੂ ਦਾਨ ‘ਤੇ ਪਾਬੰਦੀ ਦੀ ਨੀਤੀ ਹਟਾਈ

ਅਦਾਰੇ ਨੇ ਕਿਹਾ ਕਿ ਉਹ ਵਧੇਰੇ ਸ਼ਮੂਲੀਅਤ ਵਾਲੀ ਪਹੁੰਚ ਇਖ਼ਤਿਆਰ ਕਰ ਰਿਹਾ ਹੈ

ਪੈਰਿਸ ਦੀ ਇੱਕ ਲੈਬ ਵਿਚ ਇੱਕ ਮੈਡੀਕਲ ਟੈਕਨੋਲੌਜਿਸਟ ਸ਼ੁਕਰਾਣੂ ਦੇ ਟੀਕੇ ਦੀ ਪ੍ਰਕਿਰਿਆ 'ਤੇ ਕੰਮ ਕਰਦੇ ਹੋਏ।

ਪੈਰਿਸ ਦੀ ਇੱਕ ਲੈਬ ਵਿਚ ਇੱਕ ਮੈਡੀਕਲ ਟੈਕਨੋਲੌਜਿਸਟ ਸ਼ੁਕਰਾਣੂ ਦੇ ਟੀਕੇ ਦੀ ਪ੍ਰਕਿਰਿਆ 'ਤੇ ਕੰਮ ਕਰਦੇ ਹੋਏ।

ਤਸਵੀਰ: Reuters / Christian Hartmann

RCI

ਹੈਲਥ ਕੈਨੇਡਾ ਦਾ ਕਹਿਣਾ ਹੈ ਕਿ ਉਹ ਲੰਬੇ ਸਮੇਂ ਤੋਂ ਚੱਲੀ ਆ ਰਹੀ ਉਸ ਨੀਤੀ ਨੂੰ ਖ਼ਤਮ ਕਰ ਦੇਵੇਗਾ ਜੋ ਮਰਦਾਂ ਨਾਲ ਸੈਕਸ ਕਰਨ ਵਾਲੇ ਬੰਦਿਆਂ ਨੂੰ ਸ਼ੁਕਰਾਣੂ ਦਾਨ ਕਰਨ ਤੋਂ ਰੋਕਦੀ ਹੈ।

ਇਸ ਕਦਮ ਨੇ 30 ਸਾਲਾਂ ਤੋਂ ਵੱਧ ਸਮੇਂ ਤੋਂ ਲਾਗੂ ਪਾਬੰਦੀ ਨੂੰ ਹਟਾ ਦਿੱਤਾ ਹੈ।

ਇੱਕ ਬੁਲਾਰੇ ਨੇ ਵੀਰਵਾਰ ਨੂੰ ਇੱਕ ਈਮੇਲ ਵਿੱਚ ਕਿਹਾ, ਨਵੀਨਤਮ ਵਿਗਿਆਨਕ ਸਬੂਤਾਂ ਅਤੇ ਹਾਲੀਆ ਸਲਾਹ-ਮਸ਼ਵਰੇ ਤੋਂ ਪ੍ਰਾਪਤ ਫੀਡਬੈਕ ਦੀ ਸਮੀਖਿਆ ਤੋਂ ਬਾਅਦ, ਹੈਲਥ ਕੈਨੇਡਾ ਸ਼ੁਕਰਾਣੂ ਅਤੇ ਅੰਡਕੋਸ਼ ਦਾਨ ਕਰਨ ਵਾਲਿਆਂ ਲਈ ਇੱਕ ਵਧੇਰੇ ਸੰਮਲਿਤ ਸਕ੍ਰੀਨਿੰਗ ਪਹੁੰਚ ਅਪਣਾਉਣ ਲਈ ਡੋਨਰ ਸਕ੍ਰੀਨਿੰਗ ਮਾਪਦੰਡ ਨੂੰ ਅਪਡੇਟ ਕਰ ਰਿਹਾ ਹੈ

ਨਵੀਂ ਸਮਾਵੇਸ਼ੀ ਪਹੁੰਚ ਵਿਚ, ਮਰਦਾਂ ਨਾਲ ਸੈਕਸ ਕਰਨ ਵਾਲੇ ਬੰਦਿਆਂ ਦੇ ਸਕ੍ਰੀਨਿੰਗ ਸਵਾਲਾਂ ਨੂੰ ਲਿੰਗ-ਨਿਰਪੱਖ ਅਤੇ ਜਿਨਸੀ ਵਿਵਹਾਰ ਅਧਾਰਤ ਸਕ੍ਰੀਨਿੰਗ ਪ੍ਰਸ਼ਨਾਂ ਨਾਲ ਬਦਲਿਆ ਜਾਵੇਗਾ

ਹੈਲਥ ਕੈਨੇਡਾ ਨੇ ਕਿਹਾ ਕਿ ਇਹ ਤਬਦੀਲੀ ਕੈਨੇਡਾ ਵਿੱਚ ਦਾਨ ਕੀਤੇ ਸ਼ੁਕਰਾਣੂਆਂ ਅਤੇ ਅੰਡੇ ਦੀ ਸੁਰੱਖਿਆ ਨਾਲ ਸਮਝੌਤਾ ਨਹੀਂ ਕਰੇਗੀ।

ਮੌਜੂਦਾ ਸਮੇਂ ਵਿੱਚ, ਸ਼ੁਕਰਾਣੂ ਦਾਨ ਕਰਨ ਵਾਲੇ ਨੂੰ ਪੁੱਛਿਆ ਜਾਂਦਾ ਹੈ ਕਿ ਕੀ ਉਹ ਅਜਿਹਾ ਮਰਦ ਹੈ ਜਿਸਨੇ ਮਰਦਾਂ ਨਾਲ ਸੈਕਸ ਕੀਤਾ ਸੀ, ਜਦ ਕਿ ਅੰਡੇ ਦਾਨ ਕਰਨ ਵਾਲਿਆਂ ਨੂੰ ਪੁੱਛਿਆ ਜਾਂਦਾ ਹੈ ਕਿ ਕੀ ਉਹਨਾਂ ਨੇ ਮਰਦਾਂ ਨਾਲ ਸੈਕਸ ਕਰਨ ਵਾਲੇ ਬੰਦੇ ਨਾਲ ਸੈਕਸ ਕੀਤਾ ਸੀ।

ਸਕ੍ਰੀਨਿੰਗ ਮਾਪਦੰਡਾਂ ਵਿੱਚ ਤਬਦੀਲੀਆਂ ਨੂੰ ਲਾਗੂ ਕਰਨ ਵਾਸਤੇ ਸ਼ੁਕਰਾਣੂ ਬੈਂਕਾਂ ਨੂੰ ਸਮਾਂ ਦੇਣ ਲਈ ਇਹ ਤਬਦੀਲੀ 8 ਮਈ ਤੋਂ ਲਾਗੂ ਹੋਵੇਗੀ।

2022 ਵਿੱਚ, ਹੈਲਥ ਕੈਨੇਡਾ ਨੇ ਕੈਨੇਡੀਅਨ ਬਲੱਡ ਸਰਵਿਸੇਜ਼ ਵੱਲੋਂ ਕੀਤੀ ਬੇਨਤੀ ਨੂੰ ਮਨਜ਼ੂਰੀ ਦਿੰਦਿਆਂ, ਮਰਦਾਂ ਨਾਲ ਸੈਕਸ ਕਰਨ ਵਾਲੇ ਬੰਦਿਆਂ ਨੂੰ ਸੈਕਸੁਅਲ ਤੌਰ ‘ਤੇ ਐਕਟਿਵ ਰਹਿਣ ਦੇ ਤਿੰਨ ਮਹੀਨਿਆਂ ਤੱਕ, ਖ਼ੂਨਦਾਨ ਕਰਨ ਤੋਂ ਰੋਕਣ ਵਾਲੀ ਨੀਤੀ ਖ਼ਤਮ ਕਰ ਦਿੱਤੀ ਸੀ।

ਅਮੀਨਾ ਜ਼ਫ਼ਰ - ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ